ਬਰਨਾਲਾ 13 ਜਨਵਰੀ (ਅਮਨਦੀਪ ਸਿੰਘ)- ਇਲਾਕੇ ਦੀ ਨਾਮਵਰ ਸੰਸਥਾ ਜੀ ਐੱਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਦੇ ਵਿਹੜੇ ਖੁਸ਼ੀਆਂ ਦਾ ਤਿਉਹਾਰ ਲੋਹੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਰੇਸ਼ ਬਾਂਸਲ ਜੀ ਚੇਅਰਮੈਨ ਸ਼੍ਰੀ ਰਿਸ਼ਵ ਜੈਨ ਜੀ ਅਤੇ ਪਿ੍ੰਸੀਪਲ ਮੈਡਮ ਮੋਨਿਕਾ ਸਤੀਜਾ ਜੀ ਵੱਲੋਂ ਲੋਹੜੀ ਬਾਲੀ ਗਈ ਅਤੇ ਸਾਰਿਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਗਈਆਂ । ਇਸ ਉਪਰੰਤ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।
ਸਭ ਤੋਂ ਪਹਿਲਾਂ ਬੱਚਿਆਂ ਨੇ ਪੁਰਾਤਨ ਰੀਤੀ ਰਿਵਾਜ਼ਾਂ ਅਨੁਸਾਰ ਲੋਹੜੀ ਮੰਗਣ ਵਾਲੀ ਸਕਿੱਟ ਪੇਸ਼ ਕੀਤੀ। ਸਾਰੇ ਸਦਨਾਂ ਦੇ ਬੱਚਿਆਂ ਵੱਲੋਂ ਡਾਂਸ ਪੇਸ਼ ਕੀਤਾ ਗਿਆ। ਸਕੂਲ ਪਿ੍ੰਸੀਪਲ ਮੈਡਮ ਨੇ ਬੱਚਿਆਂ ਨੂੰ ਲੋਹੜੀ ਦੇ ਤਿਉਹਾਰ ਨੂੰ ਮਨਾਉਣ ਦਾ ਇਤਿਹਾਸ ਦੱਸਦਿਆਂ ਕਿਹਾ ਕਿ ਲੋਹੜੀ ਸਾਰੇ ਧਰਮਾਂ ਦਾ ਸਰਵ ਸਾਝਾਂ ਤਿਉਹਾਰ ਹੈ ਜਿਸ ਰਾਹੀਂ ਆਪਸੀ ਏਕਤਾ ਦਾ ਪ੍ਰਗਟਾਵਾ ਹੁੰਦਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਿੱਚ ਹਰ ਤਿਉਹਾਰ ਨੂੰ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਜਾਂਦਾ ਹੈ ਤਾਂ ਜੋ ਬੱਚਿਆਂ ਵਿੱਚ ਭਾਈਚਾਰਿਕ ਸਾਂਝ ਨੂੰ ਵਧਾਇਆ ਜਾ ਸਕੇ।ਉਨ੍ਹਾਂ ਬੱਚਿਆਂ ਨੂੰ ਦੁੱਲੇ ਭੱਟੀ ਵਾਲੀ ਕਥਾ ਵੀ ਸੁਣਾਈ ਕਿ ਕਿਸ ਤਰ੍ਹਾਂ ਉਸਨੇ ਦੋ ਗਰੀਬ ਕੁੜੀਆਂ ਦਾ ਵਿਆਹ ਕਰਵਾਇਆ ਸੀ ਅਤੇ ਉਨ੍ਹਾਂ ਨੂੰ ਸ਼ੱਕਰ ਦੇ ਕੇ ਵਿਦਾ ਕੀਤਾ ਸੀ ਜਿਸ ਤੋਂ ਲੋਹੜੀ ਦੇ ਤਿਉਹਾਰ ਦਾ ਪ੍ੰਪਰਾ ਦਾ ਆਰੰਭ ਹੋਇਆ ਸੀ। ਇਸ ਸਮੇਂ ਬੱਚਿਆਂ ਨੂੰ ਸਕੂਲ ਵੱਲੋਂ ਮੂੰਗਫਲੀਆਂ ਅਤੇ ਰੇਵੜੀਆਂ ਵੰਡੀਆਂ ਗਈਆਂ। ਬੱਚਿਆਂ ਵਿੱਚ ਉਤਸ਼ਾਹ ਦੇਖਣਯੋਗ ਸੀ।

0 Comments