Ticker

6/recent/ticker-posts

Header Ads Widget

LPU JALANDHAR: HIGHLIGHTS, COURSES ...

ਰਾਮ ਸਰੂਪ ਅਣਖੀ ਸਿਮਰਤੀ ਬਹੁਭਾਸ਼ਾਈ ਕਹਾਣੀ ਗੋਸ਼ਟੀ ਡਲਹੌਜ਼ੀ ਵਿਖੇ ਸੰਪੰਨ ਹੋਈ

 ਡਲਹੌਜ਼ੀ: ਕਹਾਣੀ ਪੰਜਾਬ ਮੈਗਜ਼ੀਨ ਦੁਆਰਾ 32 ਵੀ ਰਾਮ ਸਰੂਪ ਅਣਖੀ ਸਿਮਰਤੀ ਬਹੁਭਾਸ਼ਾਈ ਕਹਾਣੀ ਗੋਸ਼ਟੀ ਯੂਥ ਹੋਸਟਲ ਡਲਹੌਜ਼ੀ ਵਿਚ ਡਾ.ਕ੍ਰਾਂਤੀਪਾਲ ਤੇ ਕਹਾਣੀਕਾਰ ਕੇਸਰਾ ਰਾਮ ਵੱਲੋਂ ਆਯੋਜਿਤ ਕੀਤੀ ਗਈ। ਇਸ ਗੋਸ਼ਟੀ ਵਿਚ ਭਾਰਤ ਵਿਚੋਂ ਵੱਖ-ਵੱਖ ਭਾਸ਼ਾਵਾਂ ਦੇ ਕਥਾਕਾਰਾਂ ਤੇ ਬੁੱਧੀਜੀਵੀਆਂ ਨੇ ਭਾਗ ਲਿਆ। ਇਸ ਗੋਸ਼ਟੀ ਦੇ ਹਰ ਸ਼ੈਸ਼ਨ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਆਲੋਚਕ ਡਾ.ਅਬਦੁੱਲ ਬਿਸਮਿਲਾਹ ਨੇ ਕੀਤੀ।ਪਹਿਲੇ ਸ਼ੈਸ਼ਨ ਵਿਚ ਕਹਾਣੀਕਾਰ ਕੇਸਰਾ ਰਾਮ ਨੇ ਕਹਾਣੀ ਗੋਸ਼ਟੀ ਦੀ ਰੂਪ ਰੇਖਾ ਬਾਰੇ ਦੱਸਿਆ। ਡਾ.ਕ੍ਰਾਂਤੀਪਾਲ ਨੇ ਗੋਸ਼ਟੀ ਵਿਚ ਸ਼ਾਮਿਲ ਸਾਰੇ ਕਹਾਣੀਕਾਰਾਂ ਤੇ ਬੁਧੀਜੀਵੀਆਂ ਨੂੰ ਜੀ ਆਇਆ ਕਹਿੰਦਿਆਂ ਰਾਮ ਸਰੂਪ ਅਣਖੀ ਜੀ ਦੁਆਰਾ ਚਲਾਈ ਇਸ ਗੋਸ਼ਟੀ ਦੀ ਪਰੰਪਰਾ ਜੋ ਸਾਹਿਤਕਾਰ ਮਨਮੋਹਨ ਬਾਵਾ ਦੇ ਮਿਹਰ ਹੋਟਲ ਤੋਂ ਸ਼ੁਰੂ ਕੀਤੀ ਗਈ ਸੀ,ਜੋ ਹੁਣ ਵੀ ਨਿਰੰਤਰ ਚੱਲ ਰਹੀ ਹੈ।ਪਹਿਲੇ ਦਿਨ ਦੇ ਸ਼ੈਸ਼ਨ ਵਿਚ ਰਾਮ ਸਰੂਪ ਅਣਖੀ ਜੀ ਦੀ ਯਾਦ ਵਿਚ ਉਨ੍ਹਾ ਦੀ ਲਿਖੀ ਕਹਾਣੀ ਦਾ ਹਿੰਦੀ ਅਨੁਵਾਦ 'ਸੰਕਰੀ ਗਲੀ' ਦਾ ਪਾਠ ਡਾ.ਹਰੀਸ਼ ਕੁਮਾਰ ਬਰਨਾਲਾ ਨੇ ਕੀਤਾ । ਡਾ.ਅਬਦੁਲ ਬਿਸਮਿਲਾਹ ਨੇ ਅਣਖੀ ਜੀ ਕਹਾਣੀ ਦੇ ਗ੍ਰਾਮੀਣ ਪੱਖ ਨੂੰ ਮੁਨਸ਼ੀ ਪ੍ਰੇਮ ਚੰਦ ਦੀ ਕਥਾ ਨਾਲ ਜੋੜ ਕੇ ਵਿਚਾਰ ਪੇਸ਼ ਕੀਤੇ।




ਦੂਸਰੇ ਸ਼ੈਸ਼ਨ ਵਿਚ ਸਾਰੇ ਲੇਖਕਾਂ ਨੇ ਆਪਣੀ ਜਾਣ ਪਛਾਣ ਕਰਵਾਈ। ਇਸ ਸ਼ੈਸ਼ਨ ਵਿਚ ਤਿੰਨ ਕਹਾਣੀਆ ਪੜ੍ਹੀਆਂ ਗਈਆਂ। ਕ੍ਰਿਸ਼ਨ ਕੁਮਾਰ ਨੇ ਰਾਜਸਥਾਨੀ ਕਹਾਣੀ ' ਪਹਿਚਾਣ 'ਪੜ੍ਹੀ। ਨੌਜਵਾਨ ਕਹਾਣੀਕਾਰ ਰਾਮ ਮੋਰੀ ਨੇ ਗੁਜਰਾਤੀ ਕਹਾਣੀ 'ਰੰਗ ' ਜੋ ਇੱਕ ਔਰਤ ਦੀ ਮਾਨਸਿਕ ਅਵਸਥਾ ਨੂੰ ਦ੍ਰਿਸ਼ਟੀਗੋਚਰ ਕਰਦੀ ਸੀ।ਹਿੰਦੀ ਕਹਾਣੀ ਦੇ ਹਸਤਾਖਰ ਸੂਰਜ ਬਡਤਿਆ ਨੇ ' ਫੈਮਲੀ ਨੇਮ' ਕਹਾਣੀ ਦਾ ਪਾਠ ਕੀਤਾ।ਇਨ੍ਹਾਂ ਕਹਾਣੀਆ   ਦੇ ਬਾਰੇ ਹਾਜ਼ਰ ਕਹਾਣੀਕਾਰਾਂ ਤੇ ਵਿਦਵਾਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ।ਡਾ.ਅਬਦੁਲ ਬਿਸਮਿਲਾਹ ਨੇ ਸਾਰੀ ਬਹਿਸ ਨੂੰ ਸਮੇਟਿਆ ਤੇ ਆਪਣੀਆਂ ਕੀਮਤੀ ਟਿੱਪਣੀਆਂ ਕੀਤੀਆਂ।

ਦੂਸਰੇ ਦਿਨ ਦੋ ਸ਼ੈਸ਼ਨ ਰੱਖੇ ਗਏ। ਜਿਨਾਂ ਵਿਚ ਸਭ ਤੋਂ ਪਹਿਲੀ ਕਹਾਣੀ ਨੌਜਵਾਨ ਲੇਖਕ ਤੌਸੀਫ ਬਰੇਲਵੀ ਨੇ ਉਰਦੂ ਕਹਾਣੀ ' ਪਾਤਾਲ' ਜੋ ਵਾਤਾਵਰਣ ਬਾਰੇ ਵੱਖਰੀ ਸ਼ੈਲੀ ਵਿੱਚ ਰਚੀ ਹੋਈ ਪੜ੍ਹੀ।ਜਗਦੀਪ ਦੂਬੇ ਨੇ ਡੋਗਰੀ ਕਹਾਣੀ 'ਸੈਂਕਸ਼ਨ' ਜੋ ਕੁੱਤੇ ਅਤੇ ਮਨੁੱਖ ਦੇ ਆਪਸੀ ਲਗਾਵ ਦੀ ਬਹੁਤ ਹੀ ਭਾਵਪੂਰਤ ਕਹਾਣੀ ਸੁਣਾਈ। ਤੀਸਰੀ  ਸ੍ਰੀ ਧਰਮ ਨੇ ਮੈਥਿਲੀ ਭਾਸ਼ਾ ਦੀ ਕਹਾਣੀ 'ਬ੍ਰਹਮ ਨਿਆਏ' ਪੜ੍ਹੀ ਗਈ ਜਿਸ ਵਿਚ ਜਾਤੀ ਪ੍ਰਥਾ ਦੇ ਦੰਭ ਨੂੰ ਨੰਗਾ ਕੀਤਾ ਗਿਆ। 

ਚੌਥੇ ਸ਼ੈਸ਼ਨ ਵਿਚ ਅਲਫਾਜ਼ ਨੇ ਪੰਜਾਬੀ ਕਹਾਣੀ  'ਲੂਜਰ' ਪੜ੍ਹੀ ਗਈ। ਜੋ ਬੱਚਿਆ ਤੇ ਮੋਬਾਈਲ ਦੇ ਅਸਰ ਨੂੰ ਬਿਆਨ ਕਰਦੀ ਸੀ।ਕਹਾਣੀਕਾਰ ਭਰਤ ਸਿੰਘ ਔਲਾ ਦੀ ਰਾਜਸਥਾਨੀ ਕਹਾਣੀ ' ਰੂਹ ' ਜੋ ਬ੍ਰਾਹਮਣ ਸਮਾਜ ਦੀ ਸਥਿਤੀ ਦੀ ਅਭਿਵਿਅਕਤੀ ਦਰਸਾਉਣ ਦਾ ਯਤਨ ਸੀ।ਉਤਰਾਖੰਡ ਦੇ ਹਿੰਦੀ ਕਥਾਕਾਰ ਅਰੁਣ ਕੁਮਾਰ ਅਸਫਲ ਨੇ ' ਪੁਨਰ ਜਨਮ ' ਪੜ੍ਹੀ ਗਈ। ਇਸ ਕਹਾਣੀ ਵਿਚ ਪੰਡਿਤ ਬੇਨੀ ਮਾਧੋ ਤੇ ਅਜਨਬੀ ਵਿਚਕਾਰ ਲੰਬੇ ਸੰਵਾਦ ਉੱਤਸੁਕਤਾ ਬਣਾਈ ਰੱਖੀ। 

ਇਨ੍ਹਾਂ ਸਾਰੀਆਂ ਕਹਾਣੀਆਂ ਦੇ ਪਾਠ ਉਪਰੰਤ ਬਹਿਸ ਵਿਚ ਕਹਾਣੀਕਾਰਾਂ ਤੋਂ ਇਲਾਵਾ ਡਾ.ਕ੍ਰਾਂਤੀਪਾਲ, ਕੇਸਰਾ ਰਾਮ,ਡਾ.ਮਨੀਸ਼ ਮਰੋਠਾ ਦਿੱਲੀ, ਦੀਪ ਜਗਦੀਪ ਲੁਧਿਆਣਾ,ਡਾ.ਭੁਪਿੰਦਰ ਸਿੰਘ ਬੇਦੀ,ਡਾ.ਹਰੀਸ਼, ਨੀਲਾਭ, ਰਜਿੰਦਰ ਬਿਮਲ,ਦਿਆ ਸਿੰਘ ਪੰਜਾਬੀ,ਕਮਲ ਨੰਦ ਝਾਅ ਨੇ ਪੜ੍ਹੀਆਂ ਕਹਾਣੀਆਂ ਉੱਪਰ ਭਰਵੀਂ ਬਹਿਸ  ਵਿਚ ਭਾਗ ਲਿਆ। ਹਰ ਕਹਾਣੀ ਤੇ ਖੁਲ੍ਹ ਕੇ ਵਿਚਾਰ ਚਰਚਾ ਕੀਤੀ।ਹਰ ਸ਼ੈਸ਼ਨ ਦੀ ਪ੍ਰਧਾਨਗੀ ਕਰ ਰਹੇ ਡਾ. ਅਬਦੁਲ ਬਿਸਮਿਲਾਹ ਦੀਆਂ ਟਿੱਪਣੀਆਂ ਨੇ ਗੋਸ਼ਟੀ ਵਿਚ ਸ਼ਾਮਿਲ ਸਾਰੇ ਹੀ ਕਹਾਣੀਕਾਰਾਂ ਤੇ ਵਿਦਵਾਨਾਂ ਨੂੰ ਆਕਰਸ਼ਿਤ ਕੀਤਾ।ਉਨ੍ਹਾਂ ਦਾ ਪਹਿਲਾ ਪ੍ਰਸ਼ਨ ਹੀ ਇਹ ਹੁੰਦਾ ਸੀ ਕਿ ਕੀ ਇਹ ਕਹਾਣੀ ਹੈ? ਜੇ ਕਹਾਣੀ ਹੈ ਤਾਂ ਕਿਵੇਂ ਬੁਣੀ ? ਕਿਵੇਂ ਰਚੀ ਗਈ? ਇਸ ਵਿਚ ਪਾਠਕ ਤੇ ਅਸਰ ਕਰਨ ਲਈ ਕਿਹੜਾ ਜਾਦੂ ਹੈ।ਉਨ੍ਹਾਂ ਕਿਹਾ ਕਿ ਹਰ ਕਥਾਕਾਰ ਨੂੰ  ਲਗਾਤਾਰ ਵੱਖ ਵੱਖ ਭਾਸ਼ਾਵਾਂ ਦੀਆਂ ਕਹਾਣੀਆਂ ਵੱਧ ਤੋਂ ਵੱਧ ਪੜ੍ਹਣੀਆਂ ਚਾਹੀਦੀਆਂ ਹਨ।ਕਹਾਣੀ ਲਿਖਣ ਵੇਲੇ ਕਾਹਲ ਨਹੀਂ ਕਰਨੀ ਚਾਹੀਦੀ।ਵਾਰ-ਵਾਰ ਕਹਾਣੀ ਨੂੰ ਪੜ੍ਹ ਕੇ ਲੋੜੀਂਦੇ ਸੁਧਾਰ ਕਰਨੇ ਚਾਹੀਦੇ ਹਨ ਤਾਂ ਹੀ ਵਧੀਆ ਰਚਨਾ ਬਣ ਸਕਦੀ ਹੈ।

ਤੀਸਰੇ ਦਿਨ ਆਖਰੀ ਸ਼ੈਸ਼ਨ ਵਿਚ ਵੱਖ ਵੱਖ ਲੇਖਕਾਂ ਦੇ ਪ੍ਰਭਾਵ ਲਏ ਗਏ। ਡਾ.ਕ੍ਰਾਂਤੀਪਾਲ, ਕਹਾਣੀਕਾਰ ਕੇਸਰਾ ਰਾਮ ,ਡਾ.ਅਬਦੁਲ ਬਿਸਮਿਲਾਹ ਨੇ ਸਾਰੇ ਲੇਖਕਾਂ ਨੂੰ ਸਰਟੀਫਿਕੇਟ ਤੇ ਪੰਜਾਬ ਦਾ ਪ੍ਰਸਿੱਧ ਬਰਗਾੜੀ ਸ਼ਹਿਦ ਤੇ ਗੁੜ ਬਦਾਮ ਵੰਡੇ  ਗਏ।ਡਾ. ਦਿਆ ਸਿੰਘ ਪੰਜਾਬੀ  ਨੇ ਇਨਾਮ ਤਕਸੀਮ ਕਰਨ ਵਿਚ ਸਹਿਯੋਗ ਦਿੱਤਾ। 

ਸਾਰੇ ਸਮਾਗਮ ਵਿਚ ਕੇਸਰਾ ਰਾਮ ਨੇ ਮੰਚ  ਸੰਚਾਲਨ ਬਾਖੂਬੀ ਨਿਭਾਇਆ। ਅੰਤ ਵਿਚ ਡਾ.ਕਰਾਂਤੀਪਾਲ ਨੇ ਸਾਰੇ ਲੇਖਕਾਂ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ। ਇਕ ਦੂਜੇ ਨੂੰ ਮਿਲਕੇ ਲੇਖਕਾਂ ਨੇ ਆਪਸ ਵਿਚ ਮਿਲਦੇ ਰਹਿਣ ਦੇ ਵਾਅਦੇ ਨਾਲ ਰਾਮ ਸਰੂਪ ਅਣਖੀ ਜੀ ਨੂੰ ਸ਼ਰਧਾ ਸੁਮਨ ਪੇਸ਼ ਕੀਤੇ।

Post a Comment

0 Comments