Ticker

6/recent/ticker-posts

Header Ads Widget

LPU JALANDHAR: HIGHLIGHTS, COURSES ...

ਆਤਿਸ਼ਬਾਜੀ ਚਲਾਉਂਦਿਆਂ ਨੌਜਵਾਨ ਦੇ ਗਲੇ ਤੇ ਆ ਵੱਜੀ ਆਤਿਸ਼ਬਾਜੀ, ਹੋਈ ਮੌਤ

 

  • ਗੁਰਦਾਸਪੁਰ- ਦੀਵਾਲੀ ਦੀਆਂ ਖੁਸ਼ੀਆਂ ਗਮਗੀਨ ਮਾਹੌਲ ਚ ਬਦਲ ਗਈਆਂ ਜਦੋਂ ਇੱਕ ਹੱਸਦੇ ਵੱਸਦੇ ਪਰਿਵਾਰ ਦੇ ਨੌਜਵਾਨ ਦੇ ਆਤਿਸ਼ਬਾਜ਼ੀ ਚਲਾਉਂਦੇ ਸਮੇਂ ਹਵਾਈ ਇੱਕਦਮ ਸਿੱਧੀ ਉਸਦੇ ਗਲੇ ਤੇ ਆ ਵੱਜੀ ਤੇ ਉਹ ਗੰਭੀਰ ਜਖਮੀ ਹੋ ਗਿਆ। ਉਸਨੂੰ ਹਸਪਤਾਲ ਲਿਜਾਂਦੇ ਹੋਏ ਰਸਤੇ ਚ ਹੀ ਮੌਤ ਹੋ ਗਈ,ਇਹ ਮਾਮਲਾ ਪੁਲੀਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜਨ ਤੋਂ ਸਾਹਮਣੇ ਆਇਆ ਹੈ।ਮਿ੍ਤਕ ਦੀ ਪਹਿਚਾਣ ਹਰਦੀਪ ਸਿੰਘ ਲਾਲੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਸ਼ਾਹਪੁਰ ਜਾਜਨ ਵਜੋਂ ਹੋਈ ਹੈ।





  • ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਦੇਵ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਕਿ ਦਿਵਾਲੀ ਦੇ ਤਿਉਹਾਰ ਨੂੰ ਲੈ ਕੇ ਮ੍ਰਿਤਕ ਨੌਜਵਾਨ ਹਰਦੀਪ ਸਿੰਘ ਆਤਸ਼ਬਾਜ਼ੀ ਚਲਾ ਰਿਹਾ ਸੀ।ਅਤਿਸਬਾਜੀ ਚਲਾਉਂਦੇ ਸਮੇਂ ਹਵਾਈ ਨੂੰ ਜਦੋਂ ਅੱਗ ਲੱਗੀ ਤਾਂ ਉਹ ਸਿੱਧੀ ਉੱਪਰ ਜਾਣ ਦੀ ਬਜਾਏ ਹਰਦੀਪ ਸਿੰਘ ਦੇ ਗਲੇ ਤੇ ਆ ਕੇ ਚਲਣੀ ਸ਼ੁਰੂ ਹੋ ਗਈ ਅਤੇ ਉੱਥੇ ਹੀ ਪੱਟ ਗਈ ਜਿਸ ਕਾਰਨ ਓਹ ਗੰਭੀਰ ਰੂਪ ਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਲਿਜਾਂਦੇ ਸਮੇਂ ਰਸਤੇ ਚ ਹੀ ਮੌਤ ਹੋ ਗਈ ਹੈ।ਮ੍ਰਿਤਕ ਨੌਜਵਾਨ ਹਰਦੀਪ ਸਿੰਘ ਮੌਤ ਖ਼ਬਰ ਸੁਣਦੇ ਸਾਰ ਹੀ ਇਲਾਕੇ ਅੰਦਰ ਅਤੇ ਪਿੰਡ ਅੰਦਰ ਮਾਹੌਲ ਗਮਗੀਨ ਹੋ ਗਿਆ।

  • Post a Comment

    0 Comments