-ਵੱਡੇ ਘਰਾਣੇ ਦੀ ਫੈਕਟਰੀ ਹੋਣ ਕਾਰਨ ਜ਼ਿਲ੍ਹਾ ਟਰੈਫਿਕ ਪੁਲਿਸ ਨਹੀਂ ਕਰਦੀ ਕੋਈ ਕਾਰਵਾਈ
ਬਰਨਾਲਾ 5 ਦਸੰਬਰ (ਅਮਨਦੀਪ ਸਿੰਘ)-ਬਰਨਾਲਾ-ਮਾਨਸਾ ਰੋਡ ‘ਤੇ ਸਥਿਤ ਇੱਕ ਪ੍ਰਾਈਵੇਟ ਫੈਕਟਰੀ ਵਿੱਚ ਸਾਜੋ ਸਮਾਨ ਲੈ ਕੇ ਆਉਂਦੇ ਟਰੱਕਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਖੌਫ ਵਿੱਚ ਪਾ ਦਿੱਤਾ ਹੈ।ਧੌਲਾ ਫੈਕਟਰੀ ਵਿੱਚ ਵੱਖ ਵੱਖ ਪ੍ਰਾਂਤਾਂ ਤੋਂ ਸਮਾਨ ਲੈ ਕੇ ਆਉਂਦੇ ਟਰੱਕਾਂ ਲਈ ਇੱਕ ਪਿੰਡ ਧੌਲਾ ਦੇ ਬਿਲਕੁਲ ਨਜ਼ਦੀਕ ਪੈਟਰੋਲ ਪੰਪ ਸਾਹਮਣੇ ਬਣੀ ਪਾਰਕਿੰਗ ਬਣੀ ਹੋਈ ਹੈ।ਜਿੱਥੇ ਟਰੱਕ ਪਾਰਕ ਕਰਕੇ ਡਰਾਈਵਰ ਕਈ ਕਈ ਦਿਨ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹਨ।ਪਰ ਪਾਰਕਿੰਗ ਦੇ ਪ੍ਰਬੰਧ ਮਾੜੇ ਹੋਣ ਕਾਰਨ ਜਗ੍ਹਾਂ ਦੀ ਘਾਟ ਕਾਰਨ ਟਰੱਕ ਡਰਾਈਵਰ ਟਰੱਕਾਂ ਨੂੰ ਬਰਨਾਲਾ ਮਾਨਸਾ ਮੁੱਖ ਸੜਕ ਤੇ ਪਾਰਕ ਕਰ ਦਿੰਦੇ ਹਨ।
ਕੈਪਸ਼ਨ: ਧੌਲਾ ਫੈਕਟਰੀ ਦੀ ਪਾਰਕਿੰਗ ਦੇ ਬਾਹਰ ਬਰਨਾਲਾ ਮਾਨਸਾ ਰੋਡ ਮੁੱਖ ਮਾਰਗ ਤੇ ਗਲਤ ਪਾਰਕਿੰਗ ਕੀਤੇ ਟਰੱਕ।
ਇਨ੍ਹਾਂ ਟਰੱਕਾਂ ਕਾਰਨ ਅਨੇਕਾਂ ਆਏ ਦਿਨ ਸੜਕ ਹਾਦਸੇ ਵਾਪਰ ਰਹੇ ਹਨ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਸਮਾਜ ਸੇਵੀ ਸੰਸਥਾ ਵਾਤਾਵਰਣ ਸੁਸਾਇਟੀ ਪੰਜਾਬ ਨੇ ਦੱਸਿਆ ਕਿ ਇਨ੍ਹਾਂ ਟਰੱਕਾਂ ਦੀ ਗਲਤ ਪਾਰਕਿੰਗ ਨੇ ਨੇੜਲੇ ਪਿੰਡਾਂ ਦੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਦਾਅ ‘ਤੇ ਲਾ ਰੱਖਿਆ ਹੈ।ਪਿਛਲੇ ਦਿਨੀਂ ਵੀ ਨੇੜਲੇ ਪਿੰਡ ਧੂਰਕੋਟ ਦੇ ਨੌਜਵਾਨ ਦਾ ਬਹੁਤ ਹੀ ਭਿਆਨਕ ਸੜਕ ਹਾਦਸਾ ਵਾਪਰਿਆ ਸੀ।ਇਸ ਤੋਂ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ।ਜਿਸ ਦਾ ਨਾ ਹੀ ਫੈਕਟਰੀ ਦੇ ਪ੍ਰਬੰਧਕਾਂ ਨੇ ਅਤੇ ਨਾ ਹੀ ਜ਼ਿਲ੍ਹਾ ਟਰੈਫਿਕ ਪੁਲਿਸ ਨੇ ਕੋਈ ਸ਼ਖਤ ਨੋਟਿਸ ਲਿਆ ਹੈ।ਉਨ੍ਹਾਂ ਕਿਹਾ ਕਿ ਵੱਡੇ ਘਰਾਣੇ ਦੀ ਫੈਕਟਰੀ ਹੋਣ ਅਤੇ ਫੈਕਟਰੀ ਮਾਲਕ ਦੀ ਰਾਜਸੀ ਪਹੁੰਚ ਕਾਰਨ ਜ਼ਿਲ੍ਹਾ ਟਰੈਫਿਕ ਪੁਲਿਸ ਇਨ੍ਹਾਂ ਗਲਤ ਪਾਰਕਿੰਗ ਵਾਲੇ ਟਰੱਕਾਂ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਦੀ ਹੈ।ਜਿਸ ਕਾਰਨ ਆਮ ਲੋਕਾਂ ਦੀ ਜਾਨਾਂ ਜਾ ਰਹੀਆਂ ਹਨ।
ਇਸ ਸੰਬੰਧੀ ਜਦੋਂ ਪਾਰਕਿੰਗ ਦੇ ਠੇਕੇਦਾਰ ਧਰਮਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਪਾਰੀ ਅਤੇ ਬ੍ਰੋਕਰ ਲੋੜ ਤੋਂ ਜ਼ਿਆਦਾ ਗੱਡੀਆਂ ਭੇਜ ਰਹੇ ਹਨ।ਸਾਡੇ ਕੋਲ ਖਾਤੇ ਵਿੱਚ ਲੋੜ ਤੋਂ ਜਿਆਦਾ ਆ ਰਹੇ ਟਰੱਕਾਂ ਦਾ ਰਿਕਾਰਡ ਦਰਜ ਨਹੀਂ ਹੁੰਦਾ ਹੈ।ਇਸ ਲਈ ਇਨ੍ਹਾਂ ਨੂੰ ਪਾਰਕਿੰਗ ਵਿੱਚ ਲਗਾਉਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।ਜਿਸ ਕਾਰਨ ਇਹ ਟਰੱਕਾਂ ਵਾਲੇ ਮੁੱਖ ਸੜਕ ਤੇ ਹੀ ਪਾਰਕ ਕਰ ਦਿੰਦੇ ਹਨ।ਜਿਸ ਨਾਲ ਸੜਕੀ ਹਾਦਸੇ ਵਾਪਰਦੇ ਹਨ।
ਇਸ ਸੰਬੰਧੀ ਜਦੋਂ ਜ਼ਿਲ੍ਹਾ ਟਰੈਫਿਕ ਇੰਚਾਰਜ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ।ਉਨ੍ਹਾਂ ਦੇਖਣਾ ਹੋਵੇਗੇ ਜ਼ਿਲ੍ਹਾ ਟਰੈਫਿਕ ਪੁਲਿਸ ਇਨ੍ਹਾਂ ਦੇ ਚਾਲਾਨ ਕਰਦੀ ਹੈ ਜਾਂ ਫਿਰ ਵੱਡੇ ਘਰਾਣੇ ਦੇ ਦਬਾਅ ਹੇਠ ਕੋਈ ਕਾਰਵਾਈ ਨਹੀਂ ਕਰ ਸਕੇਗੀ।ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।



0 Comments