Ticker

6/recent/ticker-posts

Header Ads Widget

LPU JALANDHAR: HIGHLIGHTS, COURSES ...

ਡਿਜੀਟਲ ਤਰੀਕੇ ਨਾਲ ਗ੍ਰਿਫ਼ਤਾਰ ਕਰਕੇ ਲੱਖਾਂ ਰੁਪਏ ਦੀ ਧੋਖਾਧੜੀ ਕੀਤੀ, 79.50 ਲੱਖ ਦੀ ਧੋਖਾਧੜੀ

ਪੰਜਾਬ ਸਟੇਟ ਸਾਈਬਰ ਕਰਾਈਮ ਥਾਣਾ ਮੁਹਾਲੀ 'ਚ ਮਾਮਲਾ ਦਰਜ

ਪੱਤਰ ਪ੍ਰੇਰਕ,  ਐੱਸਏਐੱਸ ਨਗਰ : ਪੰਜਾਬ ਰਾਜ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਮੁਹਾਲੀ ਵਿਖੇ ਡਿਜ਼ੀਟਲ ਗ੍ਰਿਫ਼ਤਾਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿਸ 'ਚ ਮੁਲਜ਼ਮਾਂ ਨੇ ਲੁਧਿਆਣਾ ਸਥਿਤ ਪੋਦਾਰ ਟਾਇਰਜ਼ ਲਿਮਟਿਡ ਦੇ ਵਾਈਸ ਪ੍ਰਧਾਨ ਮਹਿੰਦਰ ਪ੍ਰਕਾਸ਼ ਵਿਆਸ ਨਾਲ ਡਿਜੀਟਲ ਰੂਪ 'ਚ ਗ੍ਰਿਫ਼ਤਾਰ ਕਰਕੇ ਵੱਡੀ ਧੋਖਾਧੜੀ ਕੀਤੀ ਹੈ।

ਮਹਿੰਦਰ ਪ੍ਰਕਾਸ਼ ਵਿਆਸ ਦੀ ਸ਼ਿਕਾਇਤ ਅਨੁਸਾਰ ਉਸ ਨੂੰ ਇਕ ਫੋਨ ਆਇਆ, ਜਿਸ 'ਚ ਠੱਗਾਂ ਨੇ ਪਹਿਲਾਂ ਆਪਣੇ ਆਪ ਨੂੰ ਡਿਲੀਵਰੀ ਏਜੰਸੀ ਦੇ ਨੁਮਾਇੰਦੇ ਵਜੋਂ ਪੇਸ਼ ਕੀਤਾ। ਕਾਲ ਕਰਨ ਵਾਲੇ ਨੇ ਦੱਸਿਆ ਕਿ ਉਸ ਦਾ ਇਕ ਪਾਰਸਲ ਕਸਟਮ ਵਿਭਾਗ ਨੇ ਵਾਪਸ ਕਰ ਦਿੱਤਾ ਹੈ, ਜਿਸ 'ਚ ਪੰਜ ਪਾਸਪੋਰਟ, ਇਕ ਲੈਪਟਾਪ, ਕੁਝ ਕੱਪੜੇ ਅਤੇ ਪਾਬੰਦੀਸ਼ੁਦਾ ਦਵਾਈਆਂ ਸਨ। ਇਸ ਤੋਂ ਬਾਅਦ, ਕਥਿਤ ਡੀਐੱਚਐੱਲ ਪ੍ਰਤੀਨਿਧੀ ਨੇ ਉਸਨੂੰ ਮੁੰਬਈ ਦੇ ਗੌਦੇਵੀ ਪੁਲਿਸ ਸਟੇਸ਼ਨ ਨਾਲ ਕਾਲ ਰਾਹੀਂ ਜੋੜਿਆ। ਵੀਡੀਓ ਕਾਲ ਤੇ ਇਕ ਵਿਅਕਤੀ ਨੇ ਆਪਣੀ ਪਛਾਣ ਪੁਲਿਸ ਇੰਸਪੈਕਟਰ ਪ੍ਰਦੀਪ ਸਾਵੰਤ ਵਜੋਂ ਦਿੱਤੀ ਅਤੇ ਵੀਡੀਓ ਕਾਲ ਤੇ ਪੁਲਿਸ ਦੀ ਵਰਦੀ ਚ ਨਜ਼ਰ ਆਇਆ।


ਉਸ ਨੇ ਮਹਿੰਦਰ ਪ੍ਰਕਾਸ਼ ਤੋਂ ਆਧਾਰ ਕਾਰਡ ਮੰਗਿਆ ਅਤੇ ਕਿਹਾ ਕਿ ਉਸ ਦੇ ਆਧਾਰ ਕਾਰਡ ਦੀ ਵਰਤੋਂ ਮਨੀ ਲਾਂਡਰਿੰਗ ਦੇ ਇਕ ਮਾਮਲੇ ਚ ਕੀਤੀ ਗਈ ਹੈ ਅਤੇ ਮਹਿੰਦਰ ਪ੍ਰਕਾਸ਼ ਤੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।ਜੇਲ੍ਹ ਭੇਜਣ ਦੀ ਧਮਕੀ ਦੇ ਕੇ ਕੀਤੀ ਡਿਜੀਟਲ ਗ੍ਰਿਫਤਾਰੀ :ਇਸ ਤੋਂ ਬਾਅਦ ਇਹ ਕਾਲ ਕਿਸੇ ਹੋਰ ਪੁਲਿਸ ਅਧਿਕਾਰੀ ਨੂੰ ਭੇਜ ਦਿੱਤੀ ਗਈ, ਜਿਸ ਨੇ ਸੀਬੀਆਈ ਅਧਿਕਾਰੀ ਦੇ ਰੂਪ 'ਚ ਮਹਿੰਦਰ ਪ੍ਰਕਾਸ਼ ਤੋਂ ਬੈਂਕਾਂ ਅਤੇ ਨਿਵੇਸ਼ ਨਾਲ ਜੁੜੀ ਜਾਣਕਾਰੀ ਲਈ ਅਤੇ ਉਸਨੂੰ ਡਿਜ਼ੀਟਲ ਗ੍ਰਿਸ਼ਤਾਰੀ ਚ ਰਹਿਣ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਇਹ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਹੈ, ਜਿਸ ਚ ਜੈੱਟ ਏਅਰਵੇਜ਼ ਦੇ ਨਰੇਸ਼ ਗੋਇਲ ਵਰਗੇ ਵੱਡੇ ਨਾਂ ਸ਼ਾਮਲ ਹਨ। ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਨੇ ਕਿਸੇ ਨੂੰ ਦੱਸਿਆ ਤਾਂ ਉਨ੍ਹਾਂ ਤੇ ਨੈਸ਼ਨਲ ਪ੍ਰਾਈਵੇਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਉਸ ਨੂੰ ਆਪਣੀ ਪਤਨੀ ਅਤੇ ਬੱਚਿਆਂ ਨੂੰ ਦੱਸਣ ਤੋਂ ਵੀ ਵਰਜਿਆ ਗਿਆ ਸੀ। ਇੱਥੋਂ ਤਕ ਕਿ ਪਰਿਵਾਰਕ ਮੈਂਬਰਾਂ ਦੇ ਫ਼ੋਨ ਨੰਬਰ ਵੀ ਲਏ ਗਏ।

ਇਸ ਸਬੰਧੀ ਜਦੋਂ ਮਹਿੰਦਰ ਪ੍ਰਕਾਸ਼ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਠੱਗਾਂ ਨੇ ਉਸ ਨੂੰ ਕਰੀਬ 20 ਦਿਨਾਂ ਤਕ ਡਿਜ਼ੀਟਲ ਹਿਰਾਸਤ 'ਚ ਰੱਖਿਆ।-------------------ਬੈਂਕ ਖਾਤਿਆਂ ਚ ਪੈਸੇ ਟਰਾਂਸਫਰ ਕਰਨ ਦੇ ਦਬਾਅ ਚ 79.50 ਲੱਖ ਦੀ ਠੱਗੀ ਮਾਰੀ :ਮਹਿੰਦਰ ਪ੍ਰਕਾਸ਼ ਅਨੁਸਾਰ ਉਸਦੀ ਡਿਜੀਟਲ ਗ੍ਰਿਫ਼ਤਾਰੀ ਦੌਰਾਨ ਈਡੀ ਅਧਿਕਾਰੀਆਂ ਨੇ ਵਾਰ-ਵਾਰ ਉਸ ਦੀ ਜਾਇਦਾਦ ਅਤੇ ਨਿਵੇਸ਼ਾਂ ਬਾਰੇ ਜਾਣਕਾਰੀ ਮੰਗੀ। ਉਸਨੇ ਮਹਿੰਦਰ ਨੂੰ ਉਸਦੇ ਬੈਂਕ ਖਾਤਿਆਂ ਵਿੱਚੋਂ ਪੈਸੇ ਕਢਵਾ ਕੇ ਜਾਂਚ ਲਈ ਭੇਜਣ ਲਈ ਕਿਹਾ। ਇਸ ਤੋਂ ਬਾਅਦ ਠੱਗਾਂ ਦੀਆਂ ਗੱਲਾਂ ਤੋਂ ਮਹਿੰਦਰ ਇੰਨਾਂ ਡਰ ਗਿਆ ਕਿ ਉਨ੍ਹਾਂ ਦੇ ਕਹਿਣ ਤੇ ਪਹਿਲਾਂ ਉਸ ਦੇ ਖਾਤੇ ਚ 54 ਲੱਖ ਰੁਪਏ ਜਮ੍ਹਾ ਕਰਵਾਏ ਗਏ, ਉਸ ਤੋਂ ਬਾਅਦ 10.5 ਲੱਖ ਰੁਪਏ ਫਿਰ ਜਮ੍ਹਾ ਕਰਵਾਏ ਗਏ। 7.5 ਵੱਖਰੇ ਤੌਰ ਤੇ ਜਮ੍ਹਾ ਕਰਵਾਏ ਗਏ। ਠੱਗਾਂ ਨੇ ਕਿਹਾ ਕਿ ਉਨ੍ਹਾਂ ਦੇ ਖਾਤੇ ਦੀ ਸੁਪਰੀਮ ਕੋਰਟ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਜਿਹੇ ਚ ਸੁਰੱਖਿਆ ਦੇ ਤੌਰ ਤੇ ਸੁਪਰੀਮ ਕੋਰਟ ਦੇ ਖਾਤੇ ਚ 35.5 ਲੱਖ ਰੁਪਏ ਵੱਖਰੇ ਤੌਰ ਤੇ ਜਮ੍ਹਾ ਕਰਵਾਉਣੇ ਹੋਣਗੇ, ਜਿਸ ਤੇ ਮਹਿੰਦਰ ਪ੍ਰਕਾਸ਼ ਨੇ ਪਹਿਲਾਂ 7.5 ਲੱਖ ਰੁਪਏ ਜਮ੍ਹਾ ਕਰਵਾਏ। ਇੰਨੇ ਪੈਸੇ ਟਰਾਂਸਫਰ ਕਰਨ ਤੋਂ ਬਾਅਦ ਉਸ ਨੂੰ ਆਪਣੇ ਨਾਲ ਠੱਗੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਪੰਜਾਬ ਸਟੇਟ ਸਾਈਬਰ ਕ੍ਰਾਈਮ ਥਾਣਾ ਮੁਹਾਲੀ ਵਿਖੇ ਸ਼ਿਕਾਇਤ ਦਰਜ ਕਰਵਾਈ।

Post a Comment

0 Comments