ਕਰਨਾਟਕ ਦੇ ਬੇਲਾਗਾਵੀ 'ਚ ਰਹਿਣ ਵਾਲੀ ਇਕ ਔਰਤ ਅਤੇ ਉਸ ਦੀ ਬੇਟੀ ਕਥਿਤ ਤੌਰ 'ਤੇ ਗੁਪਤ 'ਕਾਰੋਬਾਰ' ਚਲਾ ਰਹੇ ਸਨ। ਇਸ ਦੌਰਾਨ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਇਸ ਦੀ ਹਵਾ ਮਿਲ ਗਈ। ਜਿਸ ਤੋਂ ਬਾਅਦ ਲੋਕਾਂ ਨੇ ਹੰਗਾਮਾ ਕਰ ਦਿੱਤਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਔਰਤ ਅਤੇ ਉਸ ਦੀ ਬੇਟੀ ਨੂੰ ਵਾਲਾਂ ਤੋਂ ਘਸੀਟ ਕੇ ਘਰੋਂ ਬਾਹਰ ਕੱਢਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।
ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਨੇ ਕਾਫੀ ਧਿਆਨ ਖਿੱਚਿਆ ਸੀ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਮਾਂ-ਧੀ ਸੈਕਸ ਰੈਕੇਟ ਚਲਾ ਰਹੇ ਸਨ। ਪੁਲਸ ਨੇ ਵੀ ਪਹਿਲਾਂ ਤਾਂ ਇਸ ਮਾਮਲੇ ਨੂੰ ਨਜ਼ਰਅੰਦਾਜ਼ ਕੀਤਾ।ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਂ-ਧੀ ਨੂੰ ਸਥਾਨਕ ਲੋਕਾਂ ਨੇ ਨਾ ਸਿਰਫ਼ ਘਸੀਟਿਆ, ਸਗੋਂ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ। ਇਹ ਘਟਨਾ 11 ਨਵੰਬਰ ਨੂੰ ਮਾਲਾਮਾਰੂਤੀ ਥਾਣਾ ਖੇਤਰ 'ਚ ਸਥਿਤ ਵਡਰਾਵਾੜੀ 'ਚ ਸਾਹਮਣੇ ਆਈ ਸੀ, ਜਿਸ 'ਚ ਗੁਆਂਢੀਆਂ ਨੇ ਦੋਹਾਂ 'ਤੇ ਹਮਲਾ ਕਰਦੇ ਹੋਏ ਉਨ੍ਹਾਂ ਦੇ ਮੋਬਾਇਲ 'ਤੇ ਵੀਡੀਓ ਵੀ ਰਿਕਾਰਡ ਕਰ ਲਿਆ ਸੀ। ਨਿਊਜ਼ ਏਜੰਸੀ ਆਈਏਐਨਐਸ ਦੀ ਖ਼ਬਰ ਮੁਤਾਬਕ ਔਰਤ ਨੇ ਪੁਲਸ ਨੂੰ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਗੁਆਂਢੀ ਪਰਿਵਾਰ ਦੇ ਕਈ ਮੈਂਬਰ ਜ਼ਬਰਦਸਤੀ ਉਸ ਦੇ ਘਰ 'ਚ ਦਾਖ਼ਲ ਹੋਏ। ਦੋਵਾਂ ਨੂੰ ਬਾਹਰ ਕੱਢ ਕੇ ਕੁੱਟਿਆ।
ਗੁਆਂਢੀਆਂ ਨੂੰ ਸ਼ੱਕ ਸੀ
ਦੂਜੇ ਪਾਸੇ ਗੁਆਂਢੀਆਂ ਨੇ ਦਾਅਵਾ ਕੀਤਾ ਕਿ ਪੀੜਤ ਪਰਿਵਾਰ ਸੈਕਸ ਰੈਕੇਟ ਚਲਾ ਰਿਹਾ ਸੀ। ਉਸ ਦੇ ਘਰ ਕਈ ਅਜਨਬੀ ਆਉਂਦੇ ਰਹਿੰਦੇ ਸਨ। ਘਟਨਾ ਤੋਂ ਬਾਅਦ ਜਦੋਂ ਔਰਤ ਥਾਣੇ ਪਹੁੰਚੀ ਤਾਂ ਕਿਸੇ ਨੇ ਗੱਲ ਨਹੀਂ ਸੁਣੀ। ਉਸ ਦਾ ਕਹਿਣਾ ਹੈ ਕਿ ਦੋ ਦਿਨਾਂ ਤੱਕ ਪੁਲਸ ਨੇ ਉਸ ਦੀ ਸ਼ਿਕਾਇਤ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਬੇਲਾਗਾਵੀ ਪੁਲਸ ਕਮਿਸ਼ਨਰ ਨਾਲ ਸੰਪਰਕ ਕੀਤਾ ਅਤੇ ਸੁਰੱਖਿਆ ਦੀ ਮੰਗ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ।
ਕਮਿਸ਼ਨਰ ਬਣੇ ਸਹਾਰਾ
ਪੁਲਸ ਕਮਿਸ਼ਨਰ ਦੀਆਂ ਹਦਾਇਤਾਂ ਤੋਂ ਬਾਅਦ ਸਥਾਨਕ ਪੁਲਸ ਨੇ ਸ਼ੁੱਕਰਵਾਰ ਰਾਤ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਭਾਰਤੀ ਨਿਆਂ ਸੰਹਿਤਾ ਐਕਟ ਦੀ ਧਾਰਾ 115 (2), 3 (5), 331, 352 ਅਤੇ 74 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੀ ਘਟਨਾ ਪਿਛਲੇ ਸਾਲ ਦਸੰਬਰ ਵਿੱਚ ਬੇਲਾਗਾਵੀ ਤੋਂ ਸਾਹਮਣੇ ਆਈ ਸੀ। 10 ਦਸੰਬਰ, 2023 ਨੂੰ, ਇੱਕ 42 ਸਾਲਾ ਔਰਤ ਨੂੰ ਉਸ ਦੇ ਘਰੋਂ ਘਸੀਟਿਆ ਗਿਆ, ਕੱਪੜੇ ਲਾਹ ਕੇ ਪਰੇਡ ਕਰਾਈ ਗਈ।
0 Comments